RSS

   ਮਹਾਨਤਾ ਗੁਰਦੁਆਰਾ ਨਾਗੀਆਣਾ ਸਾਹਿਬ ਜੀ

ਇਸ ਪਵਿਤਰ ਧਰਤੀ ਦੀ ਮਹਾਨਤਾ ਬਹੁਤ ਵ‌ੱਡੀ ਹੈ , ਗੁਰਦੁਆਰਾ ਨਾਗੀਆਣਾ ਸਾਹਿਬ ਜੀ   
 ਆ ਕੇ ਹਰ ਰੋਗੀ ਠੀਕ ਹੋ ਜਾਂਦਾ ਹੈ . ਕੋਈ ਸੁਖਣਾ ਸੁੱਖ ਜਾਵੇ ੳਸ ਦੀ ਪੂਰੀ ਹੋ ਜਾਂਦੀ ਹੈ     

 ਦੂਰ-ਦੂਰ ਤੋ ਆ ਕੇ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਹਨ
 ਇਥੇ ਮੱਸਿਆ , ਜੋ ਕੇ ਸੰਤ ਬਾਬਾ ਚੁੱਗਤ ਸਿੰਘ ਜੀ ਨੇ ਮੁੱਠੀ- ਮੁੱਠੀ ਆਟਾ ਬੀਬੀਆਂ ਪਾਸੋ ਲੈ ਕੇ
 ਲੰਗਰ ਲਗਾ ਕੇ ਸੁਰੂ ਕੀਤੀ ਸੀ !ੳਹ ਅੱਜ ਤੱਕ ਨਿਰੰਤਰ ਚੱਲ ਰਹੀ ਹੈ ਅਤੇ ਦੂਰ -ਦੁਰਾਡੇ ਦੇ ਇਲਾਕੇ ਤੌ 
ਵੀ ਸੰਗਤਾਂ ਮੱਸਿਆ ਸੁੱਖਦੀ ਹੈਅਤੇ ਇਸਨਾਨ ਕਰਨ ਲਈ ਆਉਦੀਆਂ ਹਨ , ਇਸ ਦੇ ਨਾਲ ਹੀ ਆਪਣੀਆ ਸੁੱਖਣਾ 
ਵੀ ਸੁੱਖਦੀ ਹੈਇਥੇ ਆ ਕੇ ਹਰ ਇੱਕ ਇਨਸਾਨ ਦੀ ਸੁੱਖਣਾ ਪੂਰੀ ਹੁੰਦੀ ਹੈ !. ਕੋਈ ਵਿਅਕਤੀ ਕਿਸੇ ਸੱਪ ਦਾ ਡੱਸਿਆ

 ਇਸ ਪਵਿੱਤਰ ਅਸਥਾਨ ਤੇ ਠੀਕ ਹੋ ਜਾਂਦਾ ਹੈ .     ਨਾਗ ਦੇਵਤਾ ਜੀ ਦਾ ਇਸ ਪਵਿੱਤਰ ਅਸਥਾਨ ਤੇ ਨਿਵਾਸ ਹੈ .   
  ਸੰਤ ਚੁੱਗਤ ਸਿੰਘ ਜੀ ਦੇ ਨਾਮ ਤੇ ਇਕ ਹਸਪਤਾਲ ਵੀ ਚੱਲ ਰਿਹਾ ਹੈ , ਸੰਤ ਚੁੱਗਤ ਸਿੰਘ ਜੀ    
 ਦੀ ਬਰਸੀ ਹਰ ਸਾਲ 7-8 ਸਤੰਬਰ ਨੂੰ ਮਨਾਈ ਜਾਂਦੀ ਹੈ, ਇਸ ਮਹਾਨ ਬਰਸੀ ਵਿੱਚ ਕੀਰਤਨ    
 ਵੀ ਕਰਵਾਏ ਜਾਂਦੇ ਹਨ, ਇਸ ਬਰਸੀ ਤੇ ਬਹੁਤ ਹੀ ਭਾਰਾ ਮੇਲਾ ਲੱਗਦਾ ਹੈ,     

 ਇਸ ਮੇਲੇ ਵਿੱਚ ਦੂਰ-ਦੂਰ ਤੋ ਆ ਕੇ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਹਨ .    
 ਇਸ ਪਵਿੱਤਰ ਅਸਥਾਨ ਤੇ ਗਰੀਬ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ ਅਤੇ ਲੋੜ ਮੁਤਾਬਕ ਦਾਜ ਵੀ ਦਿੱਤਾ ਜਾਂਦਾ  ਹੈ !

                             ਸੰਤਾਂ ਦੇ ਨਾ ਤੇ ਸਕੂਲ


ਸੰਤ ਬਾਬਾ ਚੁੱਗਤ ਸਿੰਘ ਜੀ ਦੇ ਨਾਮ ਤੇ ਪਿੰਡ ਵਿੱਚ ਦੋ ਸਕੂਲ ਚਲਾਏ ਜਾ ਰਹੇ ਹਨ
ਇੱਕ ਸਕੂਲ ਨਰਸਰੀ ਤੌ ਪੰਜਵੀਂ ਤੱਕ ਅਤੇ ਦੂਸਰਾ ਸਕੂਲ ਛੇਵੀਂ ਤੌ ਬਾਰਵੀਂ ਤੱਕ ਚੱਲ
ਰਹੇ ਹਨ , ਇੱਥੇ ਬੱਚਿਆਂ ਨੂੰ ਉੱਚ ਵਿਦਿਆ ਦਿੱਤੀ ਜਾਂਦੀ ਹੈ 
ਇਹ ਸਕੂਲ ਅੱਜ ਵੀ ਸੰਤਾਂ ਦੀ ਵਿਦਿਆ ਦੇ ਸਨੇਹੇ ਦੀ ਸਾਖੀ ਭਰ ਰਿਹਾ ਹੈ 
 ਅੱਜ ਕੱਲ ਇਹ ਸਕੂਲ ਸੀਨੀਅਰ ਸੈਕੰਡਰੀ ਪੱਧਰ ਤੱਕ ਪੁੱਜ ਚੁੱਕਾ ਹੈ



                            ਖੇਡ ਮੇਲੇ



ਸੰਤ ਬਾਬਾ ਚੁਗੱਤ ਸਿੰਘ ਜੀ ਦੇ ਨਾਮ ਤੇ ਪਿੰਡ ਵਿੱਚ ਇੱਕ ਫੁੱਟਬਾਲ ਕਲੱਬ ਵੀ ਚੱਲ ਰਿਹਾ ਹੈ
 
ਹਰ ਸਾਲ ਬਾਬਾ ਜੀ ਦੇ ਨਾਮ ਤੇ ਫੁੱਟਬਾਲ ਦਾ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ

ਸੰਤ ਬਾਬਾ ਚੁਗੱਤ ਸਿੰਘ ਜੀ ਦੀ ਬਰਸੀ ਤੇ ਹਰ ਸਾਲ ਕਬੱਡੀ ਦੇ ਵੀ ਮੈਚ ਕਰਵਾਏ ਜਾਂਦੇ
ਹਨ , ਅਤੇ ਜੇਤੂਆ ਨੂੰ ਇਨਾਮ ਦਿੱਤੇ ਜਾਂਦੇ ਹਨ 

ਦੂਰ-ਦੂਰ ਤੌ ਆ ਕੇ ਟੀਮਾ ਇਸ ਖੇਡ ਮੇਲੇ ਵਿੱਚ ਹਿੱਸਾ ਲੈਂਦੀਆ ਹਨ .

  • Digg
  • Del.icio.us
  • StumbleUpon
  • Reddit
  • RSS