ਇਤਿਹਾਸ ਗੁਰਦੁਆਰਾ ਨਾਗੀਆਣਾ ਸਾਹਿਬ ਜੀ
ਇਹ ਪਵਿਤ੍ਰ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਘਟਨਾ ਕ੍ਰਮ ਨਾਲ ਸੰਬਧਿਤ ਹੈ। ਗੁਰੂਦਵਾਰਾ ਨਾਗਿਆਣਾ ਸਾਹਿਬ ਜੀ ਅਮ੍ਰਿਤਸਰ ਤੋਂ ਲਗਭਗ ੩੫ ਕਿ.ਮੀ ਬਟਾਲੇ ਦੇ ਕੋਲ ਪਿੰਡ ਉਦੋਕੇ ਚ ਸੁਸ਼ੋਭਿਤ ਹੈ। ਇਸ ਸਥਾਨ ਤੇ ਉਹ ਨਾਗ ਅੱਜ ਵੀ ਵਿਰਾਜਮਾਨ ਹਨ ਜਿਨ੍ਹਾ ਨੇ ਨਨਕਾਣਾ ਸਾਹਿਬ ਵਿਚ ਮਝਿਯਾਂ ਚਾਰਦੇ ਹੋਏ ਥਕ ਕੇ ਸੋੰ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਤੇ ਛਾੰ ਕੀਤੀ ਸੀ। ਇਤਿਹਾਸ ਤੋ ਸਾਨੂੰ ਜਾਨਕਾਰੀ ਮਿਲਦੀ ਹੈ ਕਿ ਉਹੀ ਸ਼ੇਸ਼ਨਾਗ ਜਿਨ੍ਹਾ ਛਾੰ ਕੀਤੀ ਸੀ,ਗੁਰੂ ਨਾਨਕ ਦੇਵ ਜੀ ਦੇ ਉਦਾਸੀਆੰ ਦੇ ਦੋਰਾਨ ਉਹਣਾ ਦੇ ਨਾਲ ਪਰਛਾੰਵੇ ਵਾੰਗ ਹੀ ਰਹੇ।
ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇ ਘਰ ਜਾੰਦੇ ਹੋਏ (ਜੋ ਕਿ ਬਟਾਲੇ ਸ਼ਹਿਰ ਰਹਿੰਦੇ ਸਨ),ਪਿੰਡ ਉਦੋਕੇ ਵਿਚ ਰੁਕੇ ਅਤੇ ਇਸ ਸਥਾਨ ਤੇ ੯ ਮਹੀਨੇ ਤੇ ੨੬ ਦਿਨ ਰਹੇ। ਉਹ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਨਾਗ ਅਜੇ ਤੱਕ ਗੁਰੂ ਨਾਨਕ ਦੇਵ ਜੀ ਦਾ ਅਨੁਸਰਣ ਕਰ ਰਿਹਾ ਸੀ। ਇਸ ਸਮੇਂ ਤੱਕ ਨਾਗ ਪੱਕੀ ਉਮਰ ਯਾ ਬ੍ਰਿਧ ਅਵਸਥਾ ਤਕ ਪਹੁੰਚ ਚੁਕਾ ਸੀ। ਗੁਰੂ ਨਾਨਕ ਦੇਵ ਜੀ ਨੇ ਨਾਗ ਨੂੰ ਅੱਗੇ ਨਾਲ ਚਲਨ ਤੋੰ ਰੋਕਿਆ ਅਤੇ ਅਖ੍ਯਾਅਖ੍ਯਾ ਕਿ ਹੁਣ ਤੁਸੀੰ ਆਰਾਮ ਕਰੋ ਅਤੇ ਲੋਕਾੰ ਦਾ ਭਲਾ ਕਰਨ ਵਾਸਤੇ ਇਸ ਸਥਾਨ ਤੇ ਬਸੇਰਾ ਕਰੋ। ਇਤਿਹਾਸ ਤੋ ਇਹ ਜਾਨਕਾਰੀ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਨੇ ਇਕ ਦਿਨ ਟਾਲੀ ਦੀ ਦਾਤਨ ਕਰਕੇ ਇਸ ਸਥਾਨ ਤੇ ਗਡ ਦਿਤੀ ਅਤੇ ਨਾਗ ਨੂੰ ਆਖਿਆ ਅਸੀਂ ਤੁਹਾਡੇ ਲਈ ਟਾਲੀ ਦਾ ਇਹ ਰੁੱਖ ਲਾ ਦਿਤਾ ਹੈ ਤੇ ਤੁਸੀਂ ਹੁਣ ਏਥੇ ਵਿਰਾਜਮਾਨ ਹੋਵੋ ਅੱਤੇ ਸੰਗਤ ਦੀ ਸੇਵਾ ਕਰੋ, ਤੁਹਾਡੇ ਤੇ ਇਸ ਰੁੱਖ ਦੀ ਹਮੇਸ਼ਾ ਹੀ ਛਾੰ ਰਹੇਗੀ। ਗੁਰੂ ਨਾਨਕ ਦੇਵ ਜੀ ਨੇ ਅਪਣੀ ਮੇਹਰਾੰ ਦਾ ਮੀੰਹ ਵਰਸੋੰਦੇ ਹੋਏ ਵਰ ਦਿਤਾ ਕਿ ਜੋ ਵੀ ਸੱਚੀ ਸ਼ਰਧਾ ਨਾਲ ਇਸ ਪਵਿਤ੍ਰ ਸਥਾਨ ਤੇ ਆਏਗਾ, ਓਸ ਦੇ ਮਨ ਦੀਆੰ ਮੁਰਾਦਾਂ ਪੂਰਿਆੰ ਹੋ ਜਾਣਗਿਆਂ। ਕਹਿਆ ਜਾੰਦਾ ਹੈ ਕਿ ਇਸ ਸਥਾਨ ਤੇ ਨਾਗਾਂ ਨੂੰ ਵੀ ਪੂਜਿਆ ਜਾੰਦਾ ਹੈ।
ਪਹਿਲਾ ਇਹ ਪਵਿਤ੍ਰ ਸਥਾਨ ਜੰਗਲ ਸੀ ਤੇ ਇਥੇ ਇਕ ਛਪਡ਼ ਸੀ ਜਿਸ ਛਪਡ਼ ਦੇ ਜਲ ਨਾਲ ਸ਼੍ਰੀ ਮਾਨ ਸੰਤ ਬਾਬ ਚੁਗਤ ਸਿੰਘ ਜੀ ਦਾ ਰੋਗ ਦੂਰ ਹੋ ਗਿਆ ਸੀ। ਨਾਗ ਦੇਵਤਾ ਨੇ ਸੰਤ ਜੀ ਨੂੰ ਦਰਸ਼ਨ ਦੇ ਕੇ ਤੇ ਇਹ ਗੁਪਤ ਸਥਾਨ ਨੂੰ ਉਜਾਗਰ ਕਰਨ ਲਈ ਕਹਿਆ। ਸੰਤ ਜੀ ਦੀ ਕੋਸਿਸ਼ ਤੇ ਰੁਹਾਨੀ ਸ਼ਕਤਿਆਂ ਦੇ ਉਪਰਾਲੇ ਨਾਲ ਇਸ ਸਥਾਨ ਤੇ ਕਮਰਾ ਤਿਆਰ ਕੀਤਾ ਗਿਆ। ਕਮਰੇ ਦੇ ਉਪਰ ਇਕ ਗੋਲ ਗੁੰਬਦ ਵੀ ਸੀ। ਇਸ ਵਿਚ ਬੈਠ ਕੇ ਸੰਤ ਜੀ ਪ੍ਰਭੂ ਭਗਤੀ ਵਿਚ ਲੀਨ ਹੋ ਜਾਂਦੇ। ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਹਥੀ ਲਗਾ ਇਕ ਬੜੀ ਵਡੀ ਟਾਲੀ ਦਾ ਰੁਖ ਹੈ, ਜਿਸ ਦੇ ਹੇਠਾਂ ਵਰਮੀ ਬਣੀ ਹੋਈ ਸੀ। ਆਪਜੀ ਨੂਂ ਏਨੀ ਲਗਨ ਲੱਗੀ ਕਿ ਸੰਤ ਜੀ ਨੇ ਅਪਣੇ ਹੱਥੀ, ਲਾਗੇ ਜੋ ਛਪਡ਼ੀ ਸੀ ਉਸ ਦੀ ਸਾਫ ਸਫਾਈ ਸ਼ੁਰੂ ਕਰ ਦਿਤੀ ਅਤੇ ਉਸ ਦੇ ਚਾਰੇ ਪਾਸੇ ਪੱਕੇ ਪੋਡ਼ ਬਣਾਉਣੇ ਸ਼ੁਰੂ ਕਰ ਦਿਤੇ। ਸਰੋਵਰ ਦੇ ਵਿਚ ਹੀ ਸੰਤ ਜੀ ਨੇ ਇਕ ਬੋੱਲੀ ਦਾ ਨਿਰਮਾਣ ਕੀਤਾ ਅਤੇ ਨਾਲ ਹੀ ਜੋ ਖੂਹੀ ਸੀ ਉਸ ਦਾ ਜਲ ਸਰੋਵਰ ਵਿਚ ਪਉਣ ਦਾ ਪ੍ਰਬੰਧ ਕੀਤਾ। ਟਾਲੀ ਦੇ ਥਲੇ ਨਾਗ ਦੇਵਦਾ ਦਾ ਵਾਸ ਹੋਨ ਕਰਕੇ ਆਪ ਨੇ ਇਸ ਸਥਾਨ ਦਾ ਨਾਂ ਨਾਗਿਆਣਾ ਰਖ ਦਿਤਾ।
ਉਸ ਵੇਲੇ ਪਿੰਡ ਦੇ ਕਿਸੇ ਵੀ ਜਿਅ ਨੇ ਕਮਰਾ ਬਣਦੇਆ ਨਹੀ ਸੀ ਵੇਖਿਆ। ਕਮਰਾ ਬਣਾਉਣ ਲਈ ਸਮਾਨ ਕਦੋੰ ਤੇ ਕਿਥੋਂ ਆਇਆ ਕਿਸੇ ਨੂੰ ਵੀ ਇਸ ਗਲ ਦੀ ਜਾਨਕਾਰੀ ਨਹੀਂ ਹੈ। ਜਿਉਂ ਜਿਉਂ ਜਗ੍ਹਾ ਸਾਫ ਹੁੰਦੀ ਗਈ ਲੋਕਾਂ ਦਾ ਅਉਣਾ ਜਾਣਾ ਸ਼ੁਰੂ ਹੋ ਗਿਆ। ਰੋਣਕ ਵਧਦੀ ਵੇਖ ਕੇ ਆਪ ਜੀ ਸੰਨ 1935 ਵਿਚ ਸਰੋਵਰ ਦੀ ਉਤਰ ਦਿਸ਼ਾ ਵਲ ਅਪਨੇ ਹੱਥੀ ਗੁਰੂਦਵਾਰੇ ਦੀ ਉਸਾਰੀ ਦਾ ਨੀਂਹ ਪਥਰ ਰੱਖਿਆ। ਆਪ ਜੀ ਨੇ ਗੁਰੂਦਵਾਰਾ ਬਣਾਉਣ ਲਈ ਕਿਸੇ ਦੀ ਮਦਦ ਨਹੀਂ ਲਈ। ਕੇਵਲ ਆਪ ਹੀ ਇਸ ਸਥਾਨ ਦੇ ਨੇਡ਼ੇ ਮੁਸਲਮਾਨਾਂ ਦੇ ਭਠੇ ਤੋਂ ਆਪ ਰਾਤ ਨੂੰ ਇਕ ਪਹੀਏ ਵਾਲੀ ਰੇਡ਼ੀ ਤੇ ਢੋਂਦੇ, ਹਥੀਂ ਗਾਰਾ ਤਿਆਰ ਕਰਦੇ ਅਤੇ ਆਪ ਹੀ ਚਿਣਾਈ ਵੀ ਕਰਦੇ ਸਨ ਤੇ ਨਾਲ ਨਾਲ ਸਿਮਰਨ ਵੀ ਕਰੀ ਜਾੰਦੇ। ਕੁਝ ਲੋਗ ਤਾਂ ਇਹ ਵੀ ਕਹਿਂਦੇ ਹਨ ਕਿ ਸੰਤ ਜੀ ਮਹਾਰਾਜ ਜਦੋੰ ਇਟਾ ਨਾਲ ਰੇਡ਼ੀ ਭਰ ਲੈਂਦੇ ਤਾਂ ਰੇਹਡ਼ੀ ਆਪ ਹੀ ਚਲ ਪੈਂਦੀ ਸੀ। ਸੰਤ ਜੀ ਮਹਾਰਾਜ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਉਸ ਸਥਾਨ ਤੇ ਪੁਜ ਜਾਂਦੇ।
ਇਕ ਵਾਰ ਪਿੰਡ ਉਦੋਕੇ ਦੇ ਜਮੀੰਦਾਰ ਸੰਤਾ ਸਿੰਘ ਨੇ ਸੋਚਿਆ ਕਿ ਟਾਹਲੀ ਦਾ ਟਾਣਾ ਬਹੁਤ ਮੋਟਾ ਹੈ। ਇਹ ਵਰਮੀ ਦੇ ਉਤੋਂ ਦੀ ਹੈ ਅਤੇ ਇਸ ਦੇ ਪੱਤੇ ਵੀ ਉਪਰ ਹੀ ਡਿਗਦੇ ਹਨ। ਇਸ ਤੋ ਇਲਾਵਾ ਬਹੁਤ ਸਾਰੇ ਜਾਨਵਰ ਵੀ ਇਸ ਉਤੇ ਬੈਠਦੇ ਹਨ ਜੋ ਕਿ ਵਰਮੀ ਉਪਰ ਵਿੱਠਾਂ ਕਰਕੇ ਗੰਦ ਪਾਉਂਦੇ ਹਨ। ਇਹ ਟਾਹਣਾ ਵਡ ਲਈਏ ਤਾੰ ਇਸ ਦਾ ਬਹੁਤ ਵਧੀਆ ਸੁਹਾਗਾ ਬਣ ਜਾਵੇਗਾ। ਸੰਤ ਜੀ ਉਸ ਵੇਲੇ ਗਜਾ ਤੇ ਗਏ ਹੋਏ ਸਨ। ਜਦੋਂ ਉਹ ਟਾਹਲੀ ਦਾ ਟਾਹਣਾ ਵਢਣ ਲਗੇ ਤਾਂ ਅਜੇ ਟੱਕ ਦੋ ਇਂਚ ਹੀ ਹੋਇਆ ਹੋਵੇਗਾ ਕਿ ਟਾਲੀ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਹ ਸਾਰੇ ਵੇਖ ਕੇ ਬਡ਼ੇ ਡਰ ਗਏ ਤੇ ਬਿਨਾ ਟਾੱਹਣਾ ਵਢਿਆਂ ਹੀ ਉਥੋਂ ਭਜ ਗਏ। ਖੂਨ ਮਿੱਟੀ ਉਤੇ ਪੈਣ ਲਗ ਪਿਆ। ਸੰਤ ਜੀ ਮਹਾਰਾਜ ਜਦੋਂ ਗਜਾ ਤੋਂ ਵਾਪਸ ਆਏ ਤਾਂ ਵੇਖ ਕੇ ਹੈਰਾਨ ਹੋ ਗਏ ਅਤੇ ਉਸੇ ਵੇਲੇ ਅਰਦਾਸ ਕੀਤੀ। ਖੂਨ ਝੱਟ ਹੀ ਬੰਦ ਹੋ ਗਿਆ। ਇਹੋ ਮਿੱਟੀ ਜਦੋਂ ਉੱਚੀ ਕਰਨੀ ਸੀ ਤਾਂ ਸੰਤਾ ਨੇ ਅਰਦਾਸ ਕੀਤੀ ਤੇ ਉਹੋ ਟਾਹਣਾ ਜਿਸ ਵਿਚੋਂ ਖੂਨ ਨਿਕਲਿਆ ਸੀ,ਆਪ ਜੀ ਨੇ ਵਢਿਆ। ਇਸ ਵੇਲੇ ਕੋਈ ਖੂਨ ਨਾ ਨਿਕਲਿਆ। ਸ਼ੰਤ ਜੀ ਨੇ ਉਸ ਲਕਡ਼ ਦੇ ਬਾਲੇ ਚਿਰਵਾ ਕੇ ਕਮਰੇ ਦੀ ਛਤ ਪਾ ਦਿਤੀ।
ਇਹ ਗੁਰੂਦਵਾਰਾ 1955 ਵਿਤ ਬਣ ਕੇ ਤਿਆਰ ਹੋਇਆ। ਪਹਿਲਾਂ ਇਹ ਸਥਾਨ ਬਹੁਤ ਛੋਟਾ ਸੀ ਪਰ ੧੯੬੦ ਵਿਚ ਇਸ ਪੁਰਾਣੀ ਇਮਾਰਤ ਦੀ ਮੁਰਮਤ ਅਤੇ ਇਸ ਨੂੰ ਵਧਾ ਕੇ ਵਡਾ ਕਰਨ ਦਾ ਓਪਰਾਲਾ ਕੀਤਾ ਗਿਆ। ਗੁਰੂਦਵਾਰਾ ਸਾਹਿਬ ਦੀ ਮੁਖ ਇਮਾਰਤ ਦੀ ਉਸਾਰੀ ਦੀ ਸੇਵਾ ਬਾਬਾ ਚੁਗਤ ਸਿੰਘ ਜੀ ਨੇ ਅਪਨੇ ਕਰ ਕਮਲਾ ਨਾਲ ਕੀਤੀ। ਇਸ ਦਾ ਜੋ ਹਾਲ ਹੈ ਉਹ ਦੀ ਤਿਆਰੀ ਸੰਤਾ ਜੀ ਨੇ ਨੀਂਹ ਪੁਟ ਕੇ ਛੁਰੂ ਕਰਵਾਈ ਸੀ। ਇਹ ਗੁਰੂਦਵਾਰਾ ਦੋ ਮਂਜਿਲਾ ਹੈ ਤੇ ਉਸ ਦੇ ਉਪਰ ਬਹੁਤ ਹੀ ਸੁੰਦਰ ਗੁੰਬਦ ਵੀ ਬਣਾਇਆ ਹੋਇਆ ਹੈ। ਇਸ ਦੇ ਸਾਹਮਣੇ ਸੁੰਦਰ ਬਰਾਮਦਾ ਤੇ ਇਮਾਰਤ ਦੇ ਸਜੇ ਖਬੇ ਪਾਸੇ ਉਪਰ ਜਾਣ ਵਾਸਤੇ ਸੁੰਦਰ ਪੋਡ਼ਿਆਂ ਦਾ ਵੀ ਨਿਰਮਾਣ ਕੀਤਾ। ਸੰਤ ਮਹਾਰਾਜ ਦੀ ਇਕ ਭੂਆ ਸੀ। ਉਸ ਨੇ ਬੇਨਤੀ ਕੀਤੀ ਕਿ ਜੇਕਰ ਇਥੇ ਮਸਿਆ ਲਗ ਜਾਇਆ ਕਰੇ ਤਾਂ ਕਿੰਨਾ ਚੰਗਾ ਕੰਮ ਹੋਵੇ। ਸੰਤ ਜੀ ਨੇ ਆਖਿਆ ਕਿ ਅਕਾਲ ਪੁਰਖ ਅਪਨਾ ਕੰਮ ਆਪ ਹੀ ਕਰੇਗਾ। ਸੰਤ ਜੀ ਮਹਾਰਾਜ ਨੇ ਸੰਗਤ ਵਲੋਂ ਲਿਆਂਦਾ ਮੁਠੀ ਮੁਠੀ ਆਟਾ ਮਸਿਆ ਵਾਲੇ ਦਿਨ ਪਕਵਾ ਲੈਣਾ ਤੇ ਕੁਝ ਤੇ ਕੁਝ ਬੀਬੀਆਂ ਨੇ ਘਰੋੰ ਵੀ ਪ੍ਰਸ਼ਾਦੇ ਦਾਲ ਤਿਆਰ ਕਰ ਲਿਆਉਣਾ ਤੇ ਸੰਗਤ ਵਿਚ ਵਰਤਾ ਦੇਨਾ। ਇਸ ਪ੍ਰਕਾਰ ਗੁਰੂਦਵਾਰਾ ਨਾਗਿਆਣਾ ਵਿਖੇ ਮਸਿਆ ਤੇ ਲੰਗਰ ਵੀ ਆਰੰਭ ਹੋ ਗਿਆ ਜੋ ਕਿ ਅੱਜ ਤੱਕ ਨਿਰੰਤਰ ਚਲ ਰਿਹਾ ਹੈ।





